Sunday, May 17, 2009

ਦਰਵੇਸ਼ - ਨਾਵਲ ‘ਆਖ਼ਰੀ ਪਹਿਰ’ ਦੇ ਪਾਠਕਾਂ ਦੇ ਨਾਮ ਖ਼ਤ

ਮੇਰਾ ਇਹ ਛੋਟਾ ਜਿਹਾ ਨਾਵਲ ਜਿਸ ਰੂਹਦਾਰ ਆਤਮਾ ਨੂੰ ਸਮਰਪਿਤ ਹੈ....ਉਸਨੂੰ ਮਿੱਤਰਾਂ ਦੇ ਹਾਸਿਆਂ ਵਿਚ ਬਿਰਖ ਬਲਬੀਰ ਦੇ ਨਾਮ ਨਾਲ਼ ਜਾਣਿਆ ਜਾਂਦਾ ਸੀ....ਅਤੇ ਦੋਸਤ ਕੁੜੀਆਂ ਵਿਚ ਉਹ ਸਿਰਫ਼ ਬਲ, ਬਲਬੀਰ, ਸ਼ੈਦਾਈ ਕਰਕੇ ਹੀ ਚੇਤਿਆਂ ਵਿਚ ਰਹਿੰਦਾ ਸੀ। ਕਾਗ਼ਜ਼ਾਂ ਵਿਚ ਉਹ ਜਿਸ ਪਿੰਡ ਦੇ ਹਨੇਰੇ ਵਿਚ ਪੈਦਾ ਹੋਇਆ ਸੀ...ਮਾਂ ਮੁਤਾਬਕ...ਉਹ ਜਿਸ ਦਿਨ ਪਿੰਡੋਂ ਗਿਆ...ਉਸਤੋਂ ਬਾਅਦ ਉਹ ਆਪਣੇ ਪਿੰਡ ਨੂੰ ਜਾਣ ਵਾਲ਼ੇ ਰਸਤਿਆਂ ਦੀ ਪਹਿਚਾਣ ਭੁੱਲ ਗਿਆ ਸੀ!

---

ਬਿਰਖ ਨੇ ਸਾਰੀ ਉਮਰ ਇੱਕ ਡਾਇਰੀ ਦੀ ਸ਼ਹਿਨਸ਼ਾਹੀ ਹੀ ਭੋਗੀ ਹੈ....ਉਹ ਡਾਇਰੀ ਜਿਹੜੀ ਉਸਦੇ ਹੱਥਾਂ ਵਿਚ ਹੀ ਖੁੱਲ੍ਹੀ ਅਤੇ ਉਸਦੇ ਹੱਥਾਂ ਵਿਚ ਹੀ ਬੰਦ ਹੋ ਗਈ....ਉਹ ਬਲਬੀਰ.... ਜਿਸਨੇ ਜ਼ਿੰਦਗੀ ਨੂੰ ਹਮੇਸ਼ਾ ਆਪਣੀਆਂ ਬੰਦ ਅੱਖਾਂ ਨਾਲ਼ ਹੱਸਦੇ ਹੋਏ ਵੇਖਿਆ ਸੀ...ਅਤੇ ਉਸਦੀਆਂ ਖੁੱਲ੍ਹੀਆਂ ਅੱਖਾਂ ਦੂਰ ਤੱਕ ਕਿਸੇ ਸੁੰਨੇ ਰਾਹ ਉੱਪਰ ਦੋ ਪੈੜਾਂ ਨੂੰ ਪਰਤਦਿਆਂ ਵੇਖਣ ਦੀ ਖ਼ਾਤਿਰ .....ਉਹਨਾਂ ਰਾਹਾਂ ਦੀ ਮਿੱਟੀ ਵਿਚ ਹੀ ਦਫ਼ਨ ਹੋ ਗਈਆਂ.....ਅਤੇ ਅੱਜ....ਮੈਂ ਆਪਣੀਆਂ ਡੁੱਲ੍ਹਦੀਆਂ ਅੱਖਾਂ ਨਾਲ਼ ਉਹਨਾਂ ਅੱਖਾਂ ਨੂੰ ਧੋਣ ਅਤੇ ਸੁਲਾਉਂਣ ਦੀ ਕੋਸ਼ਿਸ਼ ਕੀਤੀ ਹੈ!

---

ਵੋਹ ਮਹਿਕੀ ਪਲਕੋਂ ਕੀ ਓਟ ਸੇ, ਕੋਈ ਤਾਰਾ ਚਮਕਾ ਥਾ ਰਾਤ ਮੇਂ।

ਮੇਰੀ ਬੰਦ ਮੁੱਠੀ ਨਾ ਖੋਲ੍ਹੀਏ ਵੋਹੀ ਕੋਹਿਨੂਰ ਹੈ ਹਾਥ ਮੇਂ।

..........

ਤੇਰੇ ਸਾਥ ਬਹੁਤ ਸੇ ਦਿਨ ਤੋ ਪਲਕ ਝਪਕਤੇ ਹੀ ਗੁਜ਼ਰ ਗਏ,

ਹੁਈ ਸ਼ਾਮ ਖੇਲ ਹੀ ਖੇਲ ਮੇਂ, ਗਈ ਰਾਤ ਬਾਤ ਹੀ ਬਾਤ ਮੇਂ।

ਦਰਵੇਸ਼

ਮਈ 17, 2009




1 comment:

renu said...

ਸਤਿ ਸ਼੍ਰੀ ਦਰਸ਼ਨ ਜੀ,

ਇੰਤਜ਼ਾਰ ਕਰ ਕਰ ਕੇ, ਇਸ ਨਾਵਲ ਦੇ ਸਾਰੇ ਪਹਿਰ ਪੜ੍ਹ ਰਹੀ ਸੀ....ਅੱਜ ਹੀ ਅਖੀਰਲਾ ਪਹਿਰ ਪੜ੍ਹਿਆ ....ਸੁੰਨ ਜਿਹੀ ਰਹਿ ਗਈ ....ਪਿਆਰ ਦੇਣ ਲੈਣ ਦੀਆਂ ਹਕੂਮਤਾਂ ਤੋਂ ਕਿਤੇ ਪਰੇ, ਕਿਸੇ ਹੋਰ ਹੀ ਸ਼ੈ ਦਾ ਨਾਮ ਹੈ, ਆਖਿਰੀ ਪਹਿਰ ਪੜ੍ਹ ਕੇ ਅਹਿਸਾਸ ਹੋਇਆ........

ਸ਼ਾਇਦ ਇਸ ਤੋਂ ਜਿਆਦਾ ਨਹੀਂ ਕਹਿ ਸਕਦੀ...

ਦੁਆ ਹੈ, ਪਰਮਾਤਮਾ ਤੁਹਾਡੀ ਅਤੇ ਤੁਹਾਡੀ ਲੇਖਣੀ ਦੀ ਉਮਰ ਵੱਡੀ ਕਰੇ..

ਤਨਦੀਪ ਤਮੰਨਾ ਜੀ ਦੀ ਵੀ ਧੰਨਵਾਦੀ ਹਾਂ, ਜੋ ਤੁਹਾਡੀ ਕਲਾਮ ਦੇ ਰੂ-ਬ-ਰੂ ਹੋਣ ਦਾ ਮੌਕਾ ਦਿੰਦੇ ਰਹਿੰਦੇ ਨੇ....


ਰੇਨੂੰ